ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ

ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ 

ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ ‘ਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ Khudkhushi ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਸਵੇਰੇ ਤੜਕੇ 1.30 ਵਜੇ ਵਾਪਰੀ। ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ‘ਚ 72 ਘੰਟਿਆਂ ਦੇ ਲਈ ਪਛਾਣ ਵਾਸਤੇ ਰੱਖਵਾ ਦਿੱਤਾ ਗਿਆ ਹੈ। ਵਿਅਕਤੀ ਨੇ ਦੋਹਾਂ ਬਾਹਾਂ ‘ਚ ਇਕ-ਇਕ ਕੜਾ ਅਤੇ ਪਹਿਨਿਆ ਹੋਇਆ ਹੈ ਅੇਤ ਖੱਬੇ ਹੱਥ ‘ਚ ਇਕ ਸੋਨੀ ਦੀ ਮੁੰਦਰੀ ਪਹਿਨੀ ਹੋਈ ਹੈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।ਸ੍ਰੀ ਹਰਿਮੰਦਰ ਸਾਹਿਬ ਨੂੰ ਸਰੋਵਰ ਦੇ ਵਿਚਕਾਰ 67 ਫੁੱਟ ਵਰਗਾਕਾਰ ਮੰਚ ‘ਤੇ ਬਣਾਇਆ ਗਿਆ ਹੈ। ਇਹ ਆਪਣੇ ਆਪ ਵਿਚ 40.5 ਫੁੱਟ ਵਰਗਾਕਾਰ ਹੈ ਅਤੇ ਇਸ ਦੀਆਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਿਸ਼ਾਵਾਂ ਵਿਚ ਇਕ ਇਕ ਦਰਵਾਜਾ ਹੈ।

ਦਰਸ਼ਨੀ ਡਿਊੜੀ ਇਕ ਚਾਪ ਦੀ ਸ਼ਕਲ ‘ਚ ਕੇਂਦਰ ਅਸਥਾਨ ਨੂੰ ਲਿਜਾਣ ਵਾਲੇ ਪੁਲ ਦੇ ਕੰਢੇ ਸਥਿਤ ਹੈ। ਇਸਦੇ ਦਰਵਾਜੇ ਦੀ ਬਣਤਰ ਲੱਗਭਗ 10 ਫੁੱਟ ਉੱਚੀ ਅਤੇ 8 ਫੁੱਟ ਛੇ ਇੰਚ ਚੌੜੀ ਹੈ। ਦਰਵਾਜੇ ਦੇ ਚੌਖਟੇ ਮਨਮੋਹਣੇ ਢੰਗ ਨਾਲ ਸਜੇ ਹੋਏੇ ਹਨ।ਦਰਸ਼ਨੀ ਡਿਊੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਮਿਆਨ ਬਣੇ ਪੁਲ ਦੀ ਲੰਬਾਈ 202 ਫੁੱਟ ਅਤੇ ਚੌੜਾਈ 21 ਫੁੱਟ ਹੈ। ਇਹ ਪੁਲ 13 ਫੁੱਟ ਚੌੜੀ ਪਰਦੱਖਣਾ (ਪਰਿਕਰਮਾ ਮਾਰਗ) ਨਾਲ ਜੁੜਿਆ ਹੋਇਆ ਹੈ, ਜੋ ਮੁੱਖ ਅਸਥਾਨ ਦੇ ਆਲੇ-ਦਵਾਲੇ ਜਾਂਦੀ ਹੈ ਅਤੇ ‘ਹਰਿ ਕੀ ਪਉੜੀ’ ਨਾਲ ਵੀ ਜੋੜਦੀ ਹੈ। ਹਰਿ ਕੀ ਪਉੜੀ ਦੀ ਪਹਿਲੀ ਮੰਜ਼ਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਲਗਾਤਾਰ ਹੁੰਦਾ ਰਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਸੰਰਚਨਾ ਤਕਨੀਕੀ ਰੂਪ ‘ਚ ਤਿੰਨ-ਮੰਜ਼ਲੀ ਹੈ। ਪੁਲ ਦੇ ਸਾਹਮਣੇ ਵਾਲਾ ਮੱਥਾ ਚਾਪਾਂ ਨੂੰ ਮਿਲਾ ਕੇ ਵਧੀਆ ਸਜਾਇਆ ਹੋਇਆ ਹੈ ਅਤੇ ਪਹਿਲੀ ਮੰਜ਼ਲ ਦੀ ਛੱਤ 26 ਫੁੱਟ ਅਤੇ 9 ਇੰਚ ਉਚਾਈ ‘ਤੇ ਹੈ।

ਇਸਦੀ ਛੇ ਕੋਨੀ ਛੱਤ ਦੇ ਸਿਖਰ ‘ਤੇ ਸਾਰੇ ਪਾਸੇ ਗੁੰਬਦਾਂ ਵਾਲੇ ਬਨੇਰੇ ਬਣੇ ਹੋਏ ਹਨ। ਇਸਦੇ ਚਹੁੰ ਕੋਨਿਆਂ ‘ਤੇ ਚਾਰ ‘ਮਮਟੀਆਂ’ ਵੀ ਸਥਿਤ ਹਨ। ਕੇਂਦਰੀ ਹਾਲ ਦੇ ਸਿਖਰ ਉੱਤੇ ਇਕ ਸ਼ਾਨਦਾਰ ਕਮਰਾ ਬਣਿਆ ਹੋਇਆ ਹੈ। ਇਹ ਇਕ ਛੋਟਾ ਵਰਗਾਕਾਰ ਕਮਰਾ ਹੈ ਅਤੇ ਇਹਦੇ ਤਿੰਨ ਦਰਵਾਜੇ ਹਨ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨੇਮ ਨਾਲ ਹੁੰਦਾ ਰਹਿੰਦਾ ਹੈ। ਇਸਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਬਿਤ ਹੈ। ਇਸ ਕਮਰੇ ਦੇ ਉੱਪਰ ਇਕ ਗੁੰਬਦ ਬਣਿਆ ਹੋਇਆ ਹੈ ਜਿਸ ਦੇ ਹੇਠਲੇ ਆਧਾਰ ‘ਤੇ ਕਮਲ ਦੇ ਫੁੱਲ ਵਰਗੀਆਂ ਪੰਖੜੀਆਂ ਦਿਸਦੀਆਂ ਹਨ। ਉਸ ਉੱਪਰ ਸੁੰਦਰ ਛਤਰੀ ਵਾਲਾ ਕਲਸ਼ ਸੁਸ਼ੋਬਿਤ ਹੈ।ਇਸ ਦੀ ਉਸਾਰੀ ਕਲਾ ਮੁਸਲਮਾਨੀ ਅਤੇ ਹਿੰਦੂ ਭਵਨ ਕਲਾਵਾਂ ਦਾ ਇਕ ਅਦੁੱਤੀ ਸੁਮੇਲ ਪੇਸ਼ ਕਰਦੀ ਹੈ। ਇਹ ਦੁਨੀਆਂ ਭਰ ਦੀਆਂ ਭਵਨ ਕਲਾਵਾਂ ਦੇ ਸਭ ਤੋਂ ਚੰਗੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ। ਅਕਸਰ ਆਖਿਆ ਜਾਂਦਾ ਹੈ ਕਿ ਇਸ ਉਸਾਰੀ ਨੇ ਭਾਰਤ ਦੇ ਅੰਦਰ ਭਵਨ ਕਲਾ ਦੇ ਇਤਿਹਾਸ ‘ਚ ਉਸਾਰੀ ਕਲਾ ਦਾ ਇਕ ਆਜ਼ਾਦ ਸਕੂਲ ਰਚ ਦਿੱਤਾ ਹੈ।ਇਹ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਹੈ।

Leave a Reply

Your email address will not be published. Required fields are marked *