ਅਵਾਰਾ ਡੰਗਰਾਂ ਨੂੰ ਭਜਾਉਂਦਾ ਭਜਾਉਂਦਾ LIVE ਹੋਗਿਆ ਜੱਟ | ਕਹਿੰਦਾ ਗੋਲੀ ਮਾਰਦੂੰ

ਅਵਾਰਾ ਡੰਗਰਾਂ ਨੂੰ ਭਜਾਉਂਦਾ ਭਜਾਉਂਦਾ LIVE ਹੋਗਿਆ ਜੱਟ | ਕਹਿੰਦਾ ਗੋਲੀ ਮਾਰਦੂੰ

ਸ਼ਹਿਰਾਂ ਵਿੱਚ ਥਾਂ-ਥਾਂ ਘੁੰਮਦੇ ਇਹ ਬੇਸਹਾਰਾ ਪਸ਼ੂਆਂ ਦੇ ਲਈ ਖਾਣ-ਪੀਣ ਦਾ ਵੀ ਕੋਈ ਜਰੀਆ ਨਹੀਂ ਹੁੰਦਾ ਤੇ ਕੂੜੇ ਦੇ ਢੇਰਾਂ ਤੇ ਮੂੰਹ ਮਾਰ ਕੇ ਆਪਣੇ ਲਈ ਕੁੱਝ ਖਾਣ ਨੂੰ ਲੱਭਦੇ ਇਹ ਪਸ਼ੂ ਸਾਰਾ ਕੂੜਾ ਖਿਲਾਰ ਕੇ ਹੋਰ ਗੰਦ ਪਾ ਦਿੰਦੇ ਹਨ ਅਤੇ ਲੰਘਣ ਵਾਲੇ ਰਾਹਗੀਰ ਮੂੰਹ ਤੇ ਰੁਮਾਲ ਰੱਖਕੇ ਆਪਣੇ ਕੰਮ ਲਈ ਅੱਗੇ ਲੰਘ ਜਾਂਦੇ ਹਨ। ਜਨਤਕ ਥਾਵਾਂ ਤੇ ਇਹਨਾਂ ਪਸ਼ੂਆਂ ਦਾ ਮਲ ਮੂਤਰ ਮੁਸ਼ਕ ਪੈਦਾ ਕਰਦਾ ਅਤੇ ਬਿਮਾਰੀਆਂ ਫੈਲਣ ਦਾ ਸਬੱਬ ਬਣਦਾ ਹੈ।

ਭਾਰਤ ਵਿੱਚ ਜਿਸ ਗਊ ਦੀ ਪੂਜਾ ਕੀਤੀ ਜਾਂਦੀ ਸੀ ਉਸਦਾ ਆਧਾਰ ਧਾਰਮਿਕ ਨਾ ਹੋ ਕੇ ਵਿਵਹਾਰਕ ਸੀ ਕਿਉਂਕਿ ਉਸ ਸਮੇਂ ਖੇਤੀ ਅਤੇ ਢੋਆ ਢੁਆਈ ਲਈ ਬਲਦਾਂ ਦੀ ਲੋੜ ਹੁੰਦੀ ਸੀ। ਗਾਂ ਦੁੱਧ ਦਿੰਦੀ ਸੀ ਅਤੇ ਮਰਨ ਤੋਂ ਬਾਅਦ ਚਮੜਾ ਦੇਂਦੀ ਸੀ। ਇਸ ਲਈ ਇਸਦੀ ਮਹੱਤਤਾ ਬਣੀ ਹੋਈ ਸੀ। ਪਰ ਮਸ਼ੀਨੀ ਯੁੱਗ ਨਾਲ ਗਾਂ ਦੀ ਕਦਰ ਘੱਟ ਗਈ ਅਤੇ ਦੇਸੀ ਗਾਂ ਦਾ ਦੁੱਧ ਵਲੈਤੀ ਗਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕ ਫੰਡਰ ਗਾਂ ਨੂੰ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ।

Image result for awara cow

ਇਸ ਸਮੱਸਿਆ ਦਾ ਇੱਕ ਹੋਰ ਕਾਰਨ ਆਪਣੇ ਆਪ ਨੂੰ ਗਊ-ਭਗਤ ਅਖਵਾਉਣ ਵਾਲੇ ਲੋਕ ਵੀ ਹਨ ਕਿਉਂਕਿ ਗਊਆਂ ਅਤੇ ਵੱਛਿਆਂ ਨੂੰ ਜੇਕਰ ਕੋਈ ਘਰ ਪਾਲਦਾ ਹੈ ਅਤੇ ਵੇਚਣ ਲਈ ਮੰਡੀਆਂ ਵਿੱਚ ਲਿਜਾਂਦਾ ਹੈ ਤਾਂ ਇਸਨੂੰ ਧਾਰਮਿਕ ਮਸਲੇ ਨਾਲ ਜੋੜ ਕੇ ਪਸ਼ੂ ਲਿਜਾਣ ਵਾਲੇ ਵਹੀਕਲਾਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਜਿਹੇ ਵਿੱਚ ਇਨ੍ਹਾਂ ਪਸ਼ੂਆਂ ਨੂੰ ਕੋਈ ਵੀ ਪਾਲ ਕੇ ਰਾਜ਼ੀ ਨਹੀਂ, ਜਿਸ ਕਾਰਨ ਇਨ੍ਹਾਂ ਪਸ਼ੂਆਂ ਨੂੰ ਅਵਾਰਾ ਹੀ ਛੱਡ ਦਿੱਤਾ ਜਾਂਦਾ ਹੈ। ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ ਨਕਦੀ ਫਸਲਾਂ ਤਾਂ ਖਰਾਬ ਕਰਦੇ ਹੀ ਹਨ ਪਾਲਤੂ ਪਸ਼ੂਆਂ ਦੇ ਚਾਰੇ ਨੂੰ ਵੀ ਖਤਮ ਕਰ ਦਿੰਦੇ ਹਨ। ਕਿਸਾਨਾਂ ਨੂੰ ਇਨ੍ਹਾਂ ਤੋਂ ਬਚਣ ਲਈ ਦਿਨ ਰਾਤ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਕਈ ਵਾਰੀ ਕਿਸਾਨਾਂ ਨੂੰ ਤਨਖਾਹ ਤੇ ਰਾਖਾ ਵੀ ਰੱਖਣਾ ਪੈਂਦਾ ਹੈ।

ਬਹੁਤ ਸਾਰੇ ਕਿਸਾਨਾਂ ਨੇ ਸਾਂਝੇ ਤੌਰ ਤੇ ਰਾਖੇ ਰੱਖੇ ਹੋਏ ਹਨ ਜਿਹੜੇ ਕਿੱਲੇ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ ਸੋ ਕਿਸਾਨਾਂ ਉਪਰ ਬਿਜਲੀ ਦੇ ਬਿੱਲਾਂ ਦੇ ਸੈਸ ਤੋਂ ਪਹਿਲਾਂ ਇੱਕ ਹੋਰ ਸੈਸ ਵੀ ਲੱਗਾ ਹੋਇਆ ਹੈ। ਇਹਨਾਂ ਅਵਾਰਾ ਪਸ਼ੂਆਂ ਕਾਰਨ ਆਪਸੀ ਸਾਂਝ ਵਿੱਚ ਵੀ ਤਰੇੜਾਂ ਲਿਆ ਦਿੱਤੀਆਂ ਹਨ ਕਿਉਂਕਿ ਕਈ ਵਾਰ ਜਦੋਂ ਕਿਸਾਨ ਆਪਣੀ ਫਸਲ ਵਿੱਚ ਪਸ਼ੂ ਕੱਢਦੇ ਹਨ ਤਾਂ ਆਂਢ-ਗੁਆਂਢ ਜਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨਾਲ ਮਾਮਲਾ ਲੜਾਈ ਝਗੜੇ ਤੱਕ ਵੀ ਪਹੁੰਚਦਾ ਹੈ। ਕੁੱਟਮਾਰ ਵੀ ਹੋ ਜਾਂਦੀ ਹੈ ਅਤੇ ਥਾਣਿਆਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ।

Image result for awara cow

ਚਾਹੇ ਸ਼ਹਿਰਾਂ ਵਿੱਚ ਥਾਂ-ਥਾਂ ਤੇ ਗਊਸ਼ਾਲਾਵਾਂ ਬਣ ਚੁੱਕੀਆਂ ਹਨ ਪਰ ਇਹਨਾਂ ਵਿੱਚ ਵੀ ਅਵਾਰਾ ਪਸ਼ੂਆਂ ਨੂੰ ਨਹੀਂ ਰੱਖਿਆ ਜਾਂਦਾ ਹੈ ਕਿਉਂਕਿ ਗਊਸ਼ਾਲਾਵਾਂ ਵਿੱਚ ਸਿਰਫ ਮੁਨਾਫਾ ਦੇਣ ਵਾਲੇ ਜਾਂ ਦੁੱਧ ਦੇਣ ਵਾਲੇ ਪਸ਼ੂ ਹੀ ਰੱਖੇ ਜਾਂਦੇ ਹਨ। ਜੋ ਪਸ਼ੂ ਕਿਸੇ ਤਰ੍ਹਾਂ ਦਾ ਮੁਨਾਫਾ ਨਹੀਂ ਦਿੰਦੇ ਉਹਨਾਂ ਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ। ਅਕਸਰ ਗਊਸ਼ਾਲਾਵਾਂ ਦੇ ਬਾਹਰ ਇਹ ਅਵਾਰਾ ਪਸ਼ੂ ਬੈਠੇ ਨਜ਼ਰ ਆਉ ਹਨ। ਇਹਨਾਂ ਅਵਾਰਾ ਫਿਰਦੇ ਪਸ਼ੂਆਂ ਦੇ ਡਰ ਕਾਰਨ ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ। ਡਰਦੇ ਮਾਰੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਵੀ ਬੰਦ ਰੱਖਦੇ ਹਨ।

Leave a Reply

Your email address will not be published. Required fields are marked *