ਬੀਅਰ ਗ੍ਰਿੱਲਜ ਨੇ ਮੋਦੀ ਬਾਰੇ ਕਹਿ ਦਿੱਤੀ ਵੱਡੀ ਗੱਲ, ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ

ਬੀਅਰ ਗ੍ਰਿੱਲਜ ਨੇ ਮੋਦੀ ਬਾਰੇ ਕਹਿ ਦਿੱਤੀ ਵੱਡੀ ਗੱਲ, ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਅਰ ਗ੍ਰਿੱਲਜ ਨੇ ਕਾਫੀ ਅਤੇ ਬਾਂਸ ਦੀ ਕਿਸ਼ਤੀ ਵਿੱਚ ਬੈਠ ਕੇ ਨਦੀ ਪਾਰ ਕੀਤੀ। ਡਿਸਕਵਰੀ ਚੈਨਲ ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਮੈਨ ਵਰਸਿਜ਼ ਵਾਈਲਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇੱਕ ਰਿਕਾਰਡ ਕਾਇਮ ਕਰ ਦਿੱਤਾ ਗਿਆ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਸਾਰਣ 12 ਅਗਸਤ ਨੂੰ ਦੁਨੀਆਂ ਦੇ ਤਕਰੀਬਨ 180 ਦੇਸ਼ਾਂ ਵਿੱਚ ਕੀਤਾ ਗਿਆ।

ਉੱਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਦੇ ਜੰਗਲ ਵਾਤਾਵਰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਅਰ ਗ੍ਰਿੱਲਜ ਨੇ ਬੜਾ ਨੇੜਿਓਂ ਤੱਕਿਆ। ਬੀਅਰ ਗ੍ਰਿੱਲਜ ਨੇ ਜੰਗਲ ਵਿੱਚ ਨਦੀ ਨੂੰ ਪਾਰ ਕਰਨ ਲਈ ਘਾਹ ਫੂਸ ਅਤੇ ਬਾਂਸ ਦੀ ਸਹਾਇਤਾ ਨਾਲ ਇੱਕ ਆਰਜ਼ੀ ਕਿਸ਼ਤੀ ਬਣਾਈ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦੋਂ ਪ੍ਰਧਾਨ ਮੰਤਰੀ ਵੀ ਉਨ੍ਹਾਂ ਨਾਲ ਹੀ ਇਸ ਕਿਸ਼ਤੀ ਵਿੱਚ ਸਵਾਰ ਹੋ ਗਏ। ਇਹ ਕਿਸ਼ਤੀ ਬਹੁਤ ਹੀ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਨੂੰ ਵਧ ਰਹੀ ਸੀ।

ਕਿਸ਼ਤੀ ਨੂੰ ਤੋਰਨ ਲਈ ਬੇਅਰ ਗ੍ਰਿੱਲਜ ਨੂੰ ਆਪਣੇ ਪੈਰਾਂ ਤੋਂ ਕੰਮ ਲੈਣਾ ਪੈ ਰਿਹਾ ਸੀ। ਜਦ ਕਿ ਨਦੀ ਦਾ ਪਾਣੀ ਬਹੁਤ ਠੰਢਾ ਸੀ। ਪ੍ਰਧਾਨ ਮੰਤਰੀ ਨੇ ਇਸ ਸਮੇਂ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬਚਪਨ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਹੀ ਗੁਜ਼ਰਿਆ ਹੈ। ਉਨ੍ਹਾਂ ਲਈ ਕੁਝ ਵੀ ਨਵਾਂ ਨਹੀਂ ਹੈ। ਬਚਪਨ ਵਿੱਚ ਇੱਕ ਵਾਰ ਮਗਰਮੱਛ ਨੂੰ ਉਹ ਘਰ ਲੈ ਆਏ ਸਨ। ਬੇਅਰ ਗ੍ਰਿੱਲਜ ਨੇ ਪ੍ਰਧਾਨ ਮੰਤਰੀ ਦੀ ਤਰੀਫ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ। ਉਨ੍ਹਾਂ ਨੇ 100 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।

Leave a Reply

Your email address will not be published. Required fields are marked *