ਪਾਕਿਸਤਾਨ ਦੇ ਮੰਤਰੀ ਦੀ ਘਟੀਆ ਹਰਕਤ, ਭਾਰਤੀ ਫੌਜ ਦੇ ਪੰਜਾਬੀ ਫੌਜੀਆਂ ਨੂੰ ਕੀਤੀ ਗਿਰੀ ਹੋਈ ਅਪੀਲ

ਪਾਕਿਸਤਾਨ ਦੇ ਮੰਤਰੀ ਦੀ ਘਟੀਆ ਹਰਕਤ, ਭਾਰਤੀ ਫੌਜ ਦੇ ਪੰਜਾਬੀ ਫੌਜੀਆਂ ਨੂੰ ਕੀਤੀ ਗਿਰੀ ਹੋਈ ਅਪੀਲ

ਭਾਰਤ ਦੁਆਰਾ ਧਾਰਾ 370 ਨੂੰ ਰੱਦ ਕੀਤੇ ਜਾਣ ਖ਼ਿਲਾਫ਼ ਗੁੱਸੇ ਵਿੱਚ ਆਏ। ਪਾਕਿਸਤਾਨ ਦੇ ਕੇਂਦਰੀ ਮੰਤਰੀ ਫ਼ਵਾਦ ਹੁਸੈਨ ਨੇ ਇੱਕ ਨਵੀਂ ਚਾਲ ਖੇਡੀ ਹੈ। ਉਸ ਨੇ ਪੰਜਾਬੀ ਭਾਸ਼ਾ ਵਿੱਚ ਪੰਜਾਬ ਦੇ ਫ਼ੌਜੀ ਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ ਕਸ਼ਮੀਰੀਆਂ ਦੇ ਹੱਕ ਵਿੱਚ ਡੱਟ ਜਾਣ। ਉਹ ਡਿਊਟੀ ਕਰਨ ਤੋਂ ਇਨਕਾਰ ਕਰ ਦੇਣ, ਕਿਉਂਕਿ ਕਸ਼ਮੀਰੀਆਂ ਤੇ ਜ਼ੁਲਮ ਹੋ ਰਹੇ ਹਨ। ਚੌਧਰੀ ਫਵਾਦ ਹੁਸੈਨ ਨੇ ਟਵੀਟ ਕੀਤਾ ਹੈ ਕਿ ਪੰਜਾਬੀ ਫੌਜੀ ਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਉੱਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਨਾ ਕਰ ਦੇਣ।

ਇਸ ਬਿਆਨ ਤੇ ਭਾਰਤ ਵਿੱਚ ਵੱਖ ਵੱਖ ਵਿਅਕਤੀਆਂ ਦੇ ਪ੍ਰਤੀਕਰਮ ਆ ਰਹੇ ਹਨ। ਪਾਕਿਸਤਾਨੀ ਕੇਂਦਰੀ ਮੰਤਰੀ ਫ਼ਵਾਦ ਹੁਸੈਨ ਦੇ ਟਵੀਟ ਦੇ ਬਦਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਚੌਧਰੀ ਨੂੰ ਆਪਣੇ ਮੁਲਕ ਦੀ ਫਿਕਰ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਆਪਣੇ ਮੁਲਕ ਪ੍ਰਤੀ ਵਫਾਦਾਰ ਹਨ।ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਿਰਸਾ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਜਾਨ ਭਾਵੇਂ ਚਲੀ ਜਾਏ। ਪਰ ਉਹ ਇਸ ਮੁਲਕ ਨੂੰ ਆਂਚ ਨਹੀਂ ਆਉਣ ਦੇਣਗੇ।

ਪਾਕਿਸਤਾਨ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਸਿਰਸਾ ਦਾ ਕਹਿਣਾ ਹੈ ਕਿ ਜੇਕਰ ਉਹ ਮੁਲਕ ਲਈ ਜਾਨ ਦੇ ਸਕਦੇ ਹਨ ਤਾਂ ਕਿਸੇ ਦੀ ਜਾਨ ਲੈ ਵੀ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਦੇ ਕੇਂਦਰੀ ਮੰਤਰੀ ਫ਼ਵਾਦ ਹੁਸੈਨ ਦੇ ਟਵੀਟ ਦੇ ਜਵਾਬ ਵਿੱਚ ਕਿਹਾ ਹੈ ਕਿਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਫੌਜ ਤੁਹਾਡੀ ਫੌਜ ਵਾਂਗ ਅਨੁਸਾਸ਼-ਨਹੀਣ ਨਹੀਂ ਹੈ। ਸਾਡੀ ਫੌਜ ਆਪਣੇ ਮੁਲਕ ਨੂੰ ਪਿਆਰ ਕਰਦੀ ਹੈ। ਤੁਹਾਡੀਆਂ ਇਨ੍ਹਾਂ ਗੱਲਾਂ ਦਾ ਅਤੇ ਚਾਲਾਂ ਦਾ ਸਾਡੇ ਵਤਨ ਪ੍ਰੇਮੀ ਫੌਜੀਆਂ ਤੇ ਕੋਈ ਅਸਰ ਨਹੀਂ ਹੋਣਾ। ਇਸ ਲਈ ਉਨ੍ਹਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਸਾਡੇ ਮੁਲਕ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਨਾ ਕਰੋ।

Leave a Reply

Your email address will not be published. Required fields are marked *